ਰਿਲੇਸ਼ਨਸ਼ਿਪ 'ਚ ਵਿਸ਼ਵਾਸ ਅਤੇ ਪਿਆਰ ਹੋਣਾ ਬਹੁਤ ਹੀ ਜ਼ਰੂਰੀ ਹੈ। ਜੇਕਰ ਰਿਸ਼ਤੇ 'ਚ ਪਿਆਰ ਨਹੀਂ ਹੋਵੇਗਾ ਤਾਂ ਰਿਸ਼ਤੇ 'ਚ ਦੂਰੀਆਂ ਆਉਣ ਲੱਗ ਜਾਣਗੀਆਂ। ਅੱਜ ਕੱਲ੍ਹ ਦੀ ਭੱਜ-ਦੌੜ ਭਰੀ ਜ਼ਿੰਦਗੀ 'ਚ ਪਤੀ-ਪਤਨੀ ਨੂੰ ਇਕ-ਦੂਜੇ ਦੇ ਲਈ ਸਮੇਂ ਨਹੀਂ ਹੁੰਦਾ, ਜਿਸ ਕਾਰਨ ਦੂਰੀਆਂ ਆ ਜਾਂਦੀਆਂ ਹਨ। ਅਜਿਹੇ 'ਚ ਰਿਲੇਸ਼ਨ 'ਚ ਪਿਆਰ ਹੋਣਾ ਬਹੁਤ ਹੀ ਜ਼ਰੂਰੀ ਹੈ। ਜੇਕਰ ਤੁਹਾਡੇ ਰਿਸ਼ਤੇ 'ਚ ਕੁਝ ਅਜਿਹਾ ਹੋ ਰਿਹਾ ਹੈ ਤਾਂ ਅਸੀਂ ਤੁਹਾਨੂੰ ਕੁਝ ਟਿੱਪਸ ਦਵਾਂਗੇ, ਜਿਨ੍ਹਾਂ ਨੂੰ ਅਪਣਾ ਕੇ ਤੁਸੀਂ ਆਪਣੇ ਰਿਸ਼ਤੇ 'ਚ ਪਿਆਰ ਠੀਕ ਰੱਖ ਸਕਦੇ ਹੋ।
1. ਰਿਸ਼ਤੇ 'ਚ ਜ਼ਿਆਦਾ ਪਿਆਰ ਰੱਖਣ ਦੇ ਲਈ ਕਦੀ-ਕਦੀ ਪਾਰਟਨਰ ਦੇ ਨਾਲ ਲੌਂਗ ਡਰਾਇਵ 'ਤੇ ਜਾਓ। ਉਸ ਨਾਲ ਜ਼ਿਆਦਾ ਤੋਂ ਜ਼ਿਆਦਾ ਸਮਾਂ ਬਿਤਾਓ।
2. ਨਾਸ਼ਤਾ ਅਤੇ ਡਿਨਰ ਇੱਕਠੇ ਕਰੋ। ਅਜਿਹੇ 'ਚ ਤੁਸੀਂ Àਸ ਨਾਲ ਕੁਝ ਸਮੇਂ ਬਿਤਾਓਗੇ। ਜਿਸ ਨਾਲ ਤੁਹਾਡਾ ਰਿਸ਼ਤਾ ਹੋਰ ਵੀ ਮਜ਼ਬੂਤ ਹੋਵੇਗਾ।
3. ਮੌਕਾ ਦੇਖ ਕੇ ਆਪਣੇ ਪਾਰਟਨਰ ਨਾਲ ਆਪਣੇ ਪਿਆਰ ਦਾ ਇਜ਼ਹਾਰ ਕਰੋ। ਉਸ ਨੂੰ ਤਿੰਨ ਜਾਦੂਈ ਸ਼ਬਦ ਕਹੋ। ਇਸ ਨਾਲ ਤੁਹਾਡੇ ਵਿਚਕਾਰ ਨਜ਼ਦੀਕੀਆਂ ਹੋਰ ਵੱਧ ਜਾਣਗੀਆਂ।
4. ਜਦੋਂ ਵੀ ਮੌਕਾ ਮਿਲੇ ਉਸ ਨਾਲ ਗਲੇ ਮਿਲੋ। ਗਲੇ ਮਿਲਣ ਨਾਲ ਪਿਆਰ ਦੀ ਗਰਮਾਹਟ ਭਰਦੀ ਰਹਿੰਦੀ ਹੈ।
5. ਪਾਰਟਨਰ ਨੂੰ ਸਮੇਂ ਨਾ ਦੇਣ 'ਤੇ ਅਕਸਰ ਕਈ ਲੋਕ ਸੋਚਦੇ ਹਨ ਕਿ ਉਸ ਨਾਲ ਲੰਬੀ ਗੱਲ ਕਰ ਲਵਾਂਗੇ ਪਰ ਅਜਿਹਾ ਨਾ ਕਰੋ। ਜਦੋਂ ਵੀ ਥੌੜਾ ਟਾਇਮ ਮਿਲੇ ਉਸ ਨਾਲ ਗੱਲ ਕਰੋ।
ਸਵੇਰੇ ਜਲਦੀ ਜਾਗਣ ਨਾਲ ਹੋਣਗੇ ਤੁਹਾਨੂੰ ਇਹ ਫਾਇਦੇ
NEXT STORY